ਧੀਆਂ

0
167

ਬੇਟੀ ਦੀ ਬਚਪਨ ਤੋਂ ਹੀ ਆਦਤ ਸੀ..! 

ਉਹ ਜਨਮ ਦਿਨ ਆਉਣ ਤੋ 4-5 ਦਿਨ ਪਹਿਲਾਂ ਹੀ ਕਹਿਣ ਲਗਦੀ… ਪਾਪਾ ਮੇਰਾ ਗਿਫਟ 🎁 ਲੈ ਲਿਆ…..?? 

ਮੈ ਹੱਸਕੇ….. ਨਾਂਹ ‘ਚ ਸਿਰ ਹਿਲਾ ਦਿੰਦਾ…..

ਉਹ ਗੁੱਸੇ ਚ ਮੁੰਹ ਫੁਲਾ ਲੈਂਦੀ……. 

ਫਿਰ ਜਨਮ ਦਿਨ ਵਾਲੇ ਦਿਨ ਸਰਪ੍ਰਾਈਜ਼ ਮਿਲਦਾ ਤਾਂ ਬਹੁਤ ਖੁਸ਼ ਹੁੰਦੀ।

ਇਸ ਵਾਰ ਉਹ ਆਪਣੇ ਸਹੁਰੇ ਘਰ ਸੀ। ਮੈਂ ਭੀ ਗਿਫਟ ਖਰੀਦ ਕੇ ਉਥੇ ਹੀ ਜਾ ਪਹੁੰਚਿਆ। ਸਰਪ੍ਰਾਈਜ਼ ਦੇ ਇਰਾਦੇ ਨਾਲ ਦਬੇ ਪੈਰ ਹੌਲ਼ੀ -ਹੌਲ਼ੀ ਅੰਦਰ ਦਾਖਲ਼ ਹੋਇਆ……. ਬੇਟੀ ਦੇ ਰੋਣੇ ਅਤੇ ਉਸਦੇ ਪਤੀ ਤੇ ਸੱਸ ਦੇ ਲੜਨੇ ਦੀਆਂ ਅਵਾਜਾਂ ਆ ਰਹੀਆਂ ਸਨ। 

ਮੈਂ ਟੁਟੇ ਦਿਲ ਨਾਲ ਵਾਪਸ ਮੁੜਿਆ…. 

ਉਸੇ ਵਕਤ ਬੇਟੀ ਨੂੰ ਫੋਨ ਲਾਇਆ ਅਤੇ ਫੋਨ ਤੇ ਉਸਦੇ ਸਹੁਰੇ ਘਰ ਆਉਣ ਦੀ ਖਵਾਹਿਸ਼ ਕੀਤੀ ਤਾਂ ਉਹ ਬੋਲੀ …..

ਪਾਪਾ ਅੱਜ ਨਾ ਆਇਓ …… ਅਸੀਂ ਬਾਹਰ ਡਿਨਰ ਕਰਨ ਆਏ ਹਾਂ। ਮੇਰਾ ਜਨਮਦਿਨ ਹੈ ਨਾ !!!!

ਹੇ ਰੱਬਾ! ਨਾਜੁਕ ਪਰ ਜਿੱਦੀ ਦਿਖਣ ਵਾਲੀਆਂ ਇਹ ਬੇਟੀਆਂ ਸਮੇਂ ਦੇ ਨਾਲ ਕਿੰਨੀਆ ਸਮਝਦਾਰ ਹੋ ਜਾਂਦੀਆਂ ਨੇ ਆਪਣੇ ਆਪ ਨੂੰ ਆਪਣੇ ਹੱਥਾਂ ਨਾਲ ਬੜਾ ਕਰਨ ਵਾਲੇ ਮਾਂ-ਬਾਪ ਦੀ ਕਲਪਨਾ ਤੋਂ ਵੀ ਕਿਤੇ ਵੱਧ। 

🙏ਬਹੁਤ ਸਾਰੀਆ ਧੀਆਂ ਸਹੁਰੇ ਘਰ ਜਾਕੇ ਲੜਾਈ-ਝਗੜਾ, ਕੁੱਟ-ਮਾਰ, ਤਾਹਨੇ-ਮਿਹਨੇ ਆਦਿ ਤਸ਼ਦਦ ਝੱਲਦੀਆਂ ਪਰ ਮਾਪਿਆ ਦਾ ਫੋਨ ਆਉਣ ਤੇ ਜਾਂ ਮਾਪੇ ਮਿਲਣ ਆਉਣ ਤਾਂ ਖਿੜੇ ਮੱਥੇ ਨਾਲ ਕਹਿ ਦਿੰਦੀਆਂ ਕਿ ਮੈਂ ਬਹੁਤ ਸੁਖੀ ਹਾਂ, ਰਾਜ ਕਰਦੀ ਹਾਂ.. ਕਿਉਕਿ ਧੀਆਂ ਨੂੰ ਪਤਾ ਹੁੰਦਾ ਕਿ ਕਿਸ ਤਰ੍ਹਾਂ ਮਾਪਿਆ ਨੇ ਕਰਜਾ ਚੱਕ ਕੇ ਡੋਲੀ ਤੋਰੀ ਆ ਤੇ ਜੇ ਹੁਣ ਉਨ੍ਹਾਂ ਨੂੰ ਪਤਾ ਲੱਗ ਗਿਆ ਕੇ ਉਨ੍ਹਾਂ ਦੀ ਧੀ ਦੁੱਖੀ ਆ ਤਾਂ ਉਹ ਜਿਉਂਦੇ ਜੀ ਮਰ ਜਾਣਗੇ। ਚੰਗੀਆ ਧੀਆਂ ਸਾਰੀ ਉਮਰ ਬਾਬੁਲ ਅਤੇ ਸਹੁਰੇ ਦੀ ਪੱਗ ਪਾਲਦੀਆਂ ਹਨ।

ਉਪਰੋਕਤ ਲਿਖਤ ਦੇ ਲੇਖਕ ਦਾ ਤਾਂ ਪਤਾ ਨਹੀਂ ਕੌਣ ਹੈ ਪਰ ਲਿਖਿਆ ਬਹੁਤ ਖੂਬਸੂਰਤ ਹੈ।

🙏ਚੰਗਾ ਲੱਗੇ ਤਾਂ ਸੇਅਰ ਕਰ ਦਿਉ।🙏