ਸਾਈ ਕੁੰਗ ਸਮੇਤ ਹਾਂਗਕਾਂਗ ਦੇ ਕੁਝ ਹੋਰ ਤੱਟਾਂ ਨਜ਼ਦੀਕ ਨੀਲੀ ਚਮਕ ਦੇਖਣ ਨੂੰ ਮਿਲੀ

0
390

ਹਾਂਗਕਾਂਗ, 25 ਮਾਰਚ (ਜੰਗ ਬਹਾਦਰ ਸਿੰਘ)- ਹਾਂਗਕਾਂਗ ‘ਚ ਸਾਈ ਕੁੰਗ ਇਲਾਕੇ ਦੇ ਹਾਈ ਲੈਂਡ ਆਈਲੈਂਡ, ਰੀਜ਼ਰਵਾਇਰ ਈਸਟ ਡੈਮ, ਪਾਕ ਲੈਪ ਵਾਨ ਅਤੇ ਪੋ ਪਿਨ ਚਾਓ ਦੇ ਸਮੁੰਦਰੀ ਤੱਟਾਂ ‘ਤੇ ਅੱਧੀ ਰਾਤ ਤੋਂ ਤੜਕੇ ਤੱਕ ਨੀਲੀ ਪ੍ਰਕਾਸ਼ਮਾਨ ਚਮਕ ਨੇ ਕੁਦਰਤ ਪ੍ਰੇਮੀਆਂ ਅਤੇ ਕੁਦਰਤ ਦੇ ਫੋਟੋਗ੍ਰਾਫਰਾਂ ਨੂੰ ਬੇਹੱਦ ਆਕਰਸ਼ਿਤ ਕੀਤਾ | ਅਜਿਹੇ ਵਰਤਾਰੇ ਨੂੰ ‘ਨੀਲੇ ਹੰਝੂਆਂ’ ਵਜੋਂ ਜਾਣਿਆ ਜਾਂਦਾ ਹੈ, ਜੋ ਕਿ ਨੋਕਟੀਲੁਕਾ ਸਕਿੰਟੀਲਾ ਨਾਮਕ ਇਕ ਸੈਲੋ ਜੀਵ ਦੁਆਰਾ ਚਮਕਾਇਆ ਜਾਂਦਾ ਹੈ | ਇਸ ਵਰਤਾਰੇ ਨੂੰ ਸਾਲ 2014 ‘ਚ ਸੀ. ਐਨ. ਐਨ. ਦੁਆਰਾ ਦੁਨੀਆ ਦੇ ਸਭ ਤੋੋਂ ਸ਼ਾਨਦਾਰ 15 ਵੇਖਣਯੋਗ ਕੁਦਰਤੀ ਦਿ੍ਸ਼ਾਂ ‘ਚ ਸ਼ਾਮਿਲ ਕੀਤਾ ਗਿਆ ਸੀ | ਜੌਰਜੀਆ ਯੂਨੀਵਰਸਿਟੀ ਦੇ ਸਮੁੰਦਰੀ ਵਿਗਿਆਨੀ ਸਮੇਥਾ ਜੋਏ ਮੁਤਾਬਿਕ ਇਹ ਵਰਤਾਰਾ ਪਾਣੀ ਦੇ ਪ੍ਰਦੂਸ਼ਣ ਨਾਲ ਜੁੜਿਆ ਹੋਇਆ ਹੈ | ਇਹ ਉਦੋਂ ਹੁੰਦਾ ਹੈ ਜਦੋਂ ਨੋਕਟੀਲੁਕਾ ਨਾਮਕ ਇਕ ਸੈਲੋ ਜੀਵ ਨਾਈਟ੍ਰੋਜਨ ਅਤੇ ਫਾਸਫੋਰਸ ਦੇ ਉੱਚ ਗਾੜ੍ਹੇਪਣ ‘ਤੇ ਪ੍ਰਤੀਕਿਰਿਆ ਕਰਦਾ ਹੈ | ਪਾਣੀ ਦੀ ਸਤ੍ਹਾ ਦੇ ਨੇੜੇ ਇਸ ਦਾ ਵਾਧਾ ਆਕਸੀਜਨ ਦੇ ਪਧੱਰ ਨੂੰ ਘੱਟ ਕਰ ਸਕਦਾ ਹੈ ,ਜੋ ਕਿ ਹੋਰ ਜੀਵਾ ਲਈ ਜਾਨਲੇਵਾ ਤੇ ਵਾਤਾਵਰਣ ਪ੍ਰਣਾਲੀ ਵਿੱਚ ਵਿਗੜ ਪੈਦਾ ਕਰ ਸਕਦਾ ਹੈ। ਤੜਕਸਾਰ ਸਮੁੰਦਰ ਕਿਨਾਰੇ ਇਸ ” ਨੀਲੇ ਹੰਝੂਆਂ” ਦੀ ਚਮਕ ਦੇ ਵਰਤਾਰੇ ਨੇ ਕੁਦਰਤ ਨਜਾਂਰੀਆ ਦੇ ਫੋਟੋਗਰਾਫ਼ਰ ਮਕਸ ਸੋ ਸਮੇਤ ਬਹੁਤ ਹੋਰਾਂ ਨੂੰ ਅਕਰਸਿਤ ਕੀਤਾ।