ਆਪ ਦੀ ਪੰਜਾਬ ਜਿੱਤ ‘ਤੇ ਹਾਂਗਕਾਂਗ ਵੱਸਦੇ ਭਾਈਚਾਰੇ ‘ਚ ਖ਼ੁਸ਼ੀ ਦੀ ਲਹਿਰ

0
267

ਹਾਂਗਕਾਂਗ (ਜੰਗ ਬਹਾਦਰ ਸਿੰਘ)- ਭਗਵੰਤ ਮਾਨ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ 92 ਸੀਟਾਂ ਨਾਲ ਦਰਜ ਕਰਵਾਈ ਗਈ ਭਾਰੀ ਬਹੁਮਤ ਵਾਲੀ ਜਿੱਤ ਪ੍ਰਤੀ ਹਾਂਗਕਾਂਗ ਵੱਸਦੇ ਪੰਜਾਬੀ ਭਾਈਚਾਰੇ ‘ਚ ਖ਼ੁਸ਼ੀ ਦੀ ਲਹਿਰ ਹੈ | ਪੰਜਾਬ ਦੇ ਲੋਕਾਂ ਵਲੋਂ ਰਵਾਇਤੀ ਪਾਰਟੀਆਂ ਨੂੰ ਨਕਾਰ ਕੇ ਕੀਤੇ ਬਦਲਾਅ ਨੇ ਵਿਦੇਸ਼ਾਂ ‘ਚ ਵੱਸਦੇ ਭਾਈਚਾਰੇ ‘ਚ ਵੀ ਉਮੀਦ ਦੀ ਕਿਰਨ ਜਗਾਈ ਹੈ | ਹਾਂਗਕਾਂਗ ਵੱਸਦੇ ਭਾਈਚਾਰੇ ਵਲੋਂ ਜਿੱਥੇ ਸਮਾਜ ਸੇਵੀ ਮੇਜਰ ਸਿੰਘ ਧੁੰਨ ਨੂੰ ਹਲਕਾ ਖੇਮਕਰਨ ਤੋਂ ਉਨ੍ਹਾਂ ਦੇ ਚਚੇਰੇ ਭਰਾ ਅਤੇ ‘ਆਪ’ ਉਮੀਦਵਾਰ ਸਰਵਣ ਸਿੰਘ ਧੁੰਨ ਦੀ ਜਿੱਤ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ, ਉਥੇ ਹੀ ਆਮ ਆਦਮੀ ਪਾਰਟੀ ਦੀ ਪ੍ਰਚੰਡ ਬਹੁਮਤ ਵਾਲੀ ਜਿੱਤ ‘ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ | ਇਸ ਮੌਕੇ ਮੁਬਾਰਕਬਾਦ ਦੇਣ ਵਾਲਿਆਂ ‘ਚ ਅਦਾਰਾ ਪੰਜਾਬੀ ਚੇਤਨਾ, ਹਾਂਗਕਾਂਗ ਦੀਆਂ ਖੇਡ ਅਤੇ ਸੱਭਿਆਚਾਰਕ ਸੰਸਥਾਵਾਂ, ਮੇਜਰ ਸਿੰਘ ਪਨੰੂ, ਗੁਰਦੇਵ ਸਿੰਘ ਠੱਠਾ, ਕੰਵਲਜੀਤ ਸਿੰਘ ਸੰਗਤਪੁਰਾ, ਸਤਵੀਰ ਸਿੰਘ ਸੰਨੀ ਸੁਹਾਵਾ, ਚਰਨਜੀਤ ਸਿੰਘ ਜੀਉਬਾਲਾ, ਪ੍ਰਭ ਸਿੰਘ ਬੰਡਾਲਾ, ਬਲਵਿੰਦਰ ਸਿੰਘ ਵਲਟੋਹਾ, ਅਮਰਬੀਰ ਸਿੰਘ ਨਾਗੋਕੇ, ਹੀਰਾ ਸਿੰਘ ਵਰਪਾਲ, ਲੱਖਾ ਸਿੰਘ ਨੱਥੂਪੁਰ, ਤੇਜਪਾਲ ਸਿੰਘ ਅਤੇ ਪੱਪੂ ਵਲਟੋਹਾ ਸਮੇਤ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ |